ਖੁਸ਼ੀਆਂ ਦਾ ਸਫ਼ਰ
ਤੁਹਾਡੀ ਤਾਕਤ, ਤੁਹਾਡੀ ਉਡਾਣ!

“ਖੁਸ਼ੀਆਂ ਦਾ ਸਫ਼ਰ” ਸਿਰਫ਼ ਇੱਕ ਕੋਰਸ ਨਹੀਂ, ਇਹ ਇੱਕ ਯਾਤਰਾ ਹੈ – ਜਿੱਥੇ ਹਰ ਔਰਤ ਨਵੇਂ ਰਾਹ ਪੈਦਾ ਕਰ ਸਕਦੀ ਹੈ, ਆਤਮ-ਨਿਰਭਰ ਬਣ ਸਕਦੀ ਹੈ, ਅਤੇ ਖੁਸ਼ਹਾਲ ਜੀਵਨ ਜੀ ਸਕਦੀ ਹੈ।

ਅਸੀਂ ਔਰਤਾਂ ਨੂੰ ਨਵੇਂ ਹੁਨਰ, ਆਧੁਨਿਕ ਤਕਨੀਕ, ਅਤੇ ਵਿਅਕਤੀਗਤ ਵਿਕਾਸ ਨਾਲ ਜੋੜਕੇ ਉਨ੍ਹਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਕੰਮ ਕਰ ਰਹੇ ਹਾਂ। ਸਾਡਾ ਮਿਸ਼ਨ ਹੈ ਹਰ ਔਰਤ ਨੂੰ ਆਤਮ-ਨਿਰਭਰ ਅਤੇ ਸਸ਼ਕਤ ਬਣਾਉਣਾ, ਤਾਂ ਜੋ ਉਹ ਆਪਣੇ ਹੱਕ ਲਈ ਖੁਦ ਅੱਗੇ ਆ ਸਕੇ।

ਅਸੀਂ ਕੀ ਕੁਝ ਮੁਫ਼ਤ ਸਿਖਾ ਰਹੇ ਹਾਂ?

✅ ਆਧੁਨਿਕ ਤਕਨੀਕ ਦੀ ਜਾਣਕਾਰੀ – ਮੋਬਾਈਲ ਵਰਤਣਾ, ਆਨਲਾਈਨ ਬੈਂਕਿੰਗ, ਸਰਕਾਰੀ ਫਾਰਮ ਭਰਨਾ।
✅ ਕੰਪਿਊਟਰ ਸਿੱਖਿਆ – ਬੇਸਿਕ ਕੰਪਿਊਟਰ ਸਿੱਖਣਾ, ਦਫ਼ਤਰੀ ਕੰਮ, ਡਿਜਿਟਲ ਲਿੱਖਤ ਕੰਮ।
✅ ਅੰਗ੍ਰੇਜ਼ੀ ਭਾਸ਼ਾ ਸਿੱਖਣਾ – ਬੇਸਿਕ ਤੋਂ ਐਡਵਾਂਸ ਲੈਵਲ ਤਕ ਅੰਗ੍ਰੇਜ਼ੀ ਬੋਲਣਾ ਤੇ ਲਿਖਣਾ।
✅ ਨਵੇਂ ਹੁਨਰ ਅਤੇ ਘਰੇਲੂ ਰੋਜ਼ਗਾਰ – ਘਰੇਲੂ ਵਪਾਰ (ਪਰਫ਼ਿਊਮ ਬਣਾਉਣ, ਹੈਂਡੀਕ੍ਰਾਫਟ, ਬਿਊਟੀ ਟਿਪਸ)।
✅ ਸਿਹਤ ਤੇ ਕਾਨੂੰਨੀ ਸੁਰੱਖਿਆ – ਪੋਸ਼ਣ, ਮੈਡਿਕਲ ਚੈੱਕਅੱਪ, ਕਾਨੂੰਨੀ ਮੱਦਦ ਅਤੇ ਹੱਕਾਂ ਦੀ ਜਾਣਕਾਰੀ।
✅ ਵਿੱਤੀ ਆਤਮਨਿਰਭਰਤਾ – ਘਰੇਲੂ ਆਮਦਨ ਦੇ ਤਰੀਕੇ, ਲਘੂ ਉਦਯੋਗ ਸ਼ੁਰੂ ਕਰਨ ਦੀ ਸਿੱਖਿਆ।
✅ ਆਤਮਵਿਸ਼ਵਾਸ ਅਤੇ ਵਿਅਕਤੀਗਤ ਵਿਕਾਸ – ਲੋਕਾਂ ਨਾਲ ਗੱਲਬਾਤ, ਪਬਲਿਕ ਸਪੀਕਿੰਗ, ਆਤਮ-ਵਿਕਾਸ।
✅ ਪ੍ਰਸਨਲਿਟੀ ਡਿਵੈਲਪਮੈਂਟ – ਵਿਅਕਤੀਗਤ ਸੁਧਾਰ, ਆਤਮ-ਭਰੋਸਾ, ਸਮਾਜਿਕ ਤੇ ਪੇਸ਼ਾਵਰ ਜੀਵਨ ਲਈ ਤਿਆਰੀ।

ਅਸੀਂ ਵਿਸ਼ਵਾਸ ਕਰਦੇ ਹਾਂ ਕਿ ਹਰ ਔਰਤ ਵਿੱਚ ਅਜਿਹਾ ਤਾਕਤਵਰ ਪੱਖ ਹੈ, ਜੋ ਜੇਕਰ ਸਹੀ ਦਿਸ਼ਾ ਅਤੇ ਮੌਕਾ ਮਿਲੇ, ਤਾਂ ਉਹ ਆਪਣੇ ਸੁਪਨਿਆਂ ਨੂੰ ਹਕੀਕਤ ਬਣਾ ਸਕਦੀ ਹੈ।

Scroll to Top